ਪਬਲਿਕ ਨੋਟਿਸ
ਭਾਰਤੀ ਕੌਂਸੂਲੇਟ ਮਿਲਾਨ ਵਲੋਂ, 26.11.2016 ਦਿਨ ਸ਼ਨੀਵਾਰ ਨੂੰ ਕੌਂਸੂਲੇਟ ਵਿਖੇ (Piazza Paolo Ferrari 8, 20121 Milan ) 0900 ਤੋਂ 1300 ਵਜੇ ਤੱਕ ਅਪੋਇੰਟਮੈਂਟਾਂ ਦੇ ਅਧਾਰ ਤੇ ਸਿਰਫ ਪਾਸਪੋਰਟਾਂ ਲਈ ਅਰਜ਼ੀਆਂ ਜਮਾਂ ਕਰਵਾਉਣ ਲਈ ਸਪੈਸ਼ਲ ਕੈੰਪ ਲਗਾਈਆ ਜਾ ਰਿਹਾ ਹੈ | ਇਸ ਕੈੰਪ ਵਿਚ ਕਿਸੇ ਹੋਰ ਤਰਾਹ ਦੀ ਕੋਈ ਵੀ ਹੋਰ ਸੇਵਾ ਨਹੀਂ ਦਿਤੀ ਜਾਵੇਗੀ |
ਸਮਾਂ
ਸਵੇਰ 09.00 ਤੋਂ ਦੋਪਹਰ 13.00 ਵਜੇ ਤਕ
ਸਾਰੇ ਹੀ ਅਰਜੀ ਕਰਤਾ ਨੂੰ ਅਰਜੀ ਜਮਾਂ ਕਰਵਾਉਣ ਲਈ ਆਪ ਹਾਜ਼ਰ ਹੋਣਾ ਜਰੂਰੀ ਹੈ, ਸਿਰਫ ਨਵਜਨਮੇ ਬੱਚਿਆਂ ਨੂੰ ਆਪ ਹਾਜ਼ਰ ਹੋਣ ਦੀ ਛੂਟ ਦਿਤੀ ਜਾਵੇਗੀ |
ਕਿਰਪਾ ਕਰਕੇ ਇਸ ਗੱਲ ਦੀ ਪੜਤਾਲ ਪਹਿਲਾ ਹੀ ਕਰ ਲਈ ਜਾਵੇ ਕਿ ਆਪ ਜੀ ਦਾ ਫਾਰਮ ਸਹੀ ਅਤੇ ਪੂਰੇ ਮੁਕੰਮਲ ਤਰੀਕੇ ਨਾਲ ਭਰਿਆ ਹੋਇਆ ਹੋਵੇ ਅਤੇ ਇਸ ਨਾਲ ਆਪ ਜੀ ਦੇ ਡੋਕੂਮੈਂਟਸ ਦੀਆਂ ਸਾਫ ਫੋਟੋਕੋਪੀਆਂ ਲਾਈਆਂ ਗਈਆਂ ਹੋਣੀਆਂ ਚਾਹੀਦੀਆਂ ਨੇ | ਅਰਜੀ ਕਰਤਾ ਆਪਣੇ ਸਾਰੇ ਓਰਿਜਨਲ ਡੌਕੂਮੈਂਟ ਵੀ ਲੈਕੇ ਕੇ ਆਉਣ, ਜੋ ਕਿ ਪੜਤਾਲ ਦੇ ਬਾਅਦ ਨਾਲ ਦੀ ਨਾਲ ਹੀ ਵਾਪਿਸ ਕਰ ਦਿਤੇ ਜਾਣਗੇ | ਅੱਧ ਭਰਯੀਆਂ ਅਰਜ਼ੀਆਂ ਨੂੰ ਮੰਜੂਰ ਨਹੀਂ ਕੀਤਾ ਜਾਵੇਗਾ |
ਅਰਜੀ ਜਾਮਾ ਕਰਵਾਉਣ ਦਾ ਤਰੀਕਾ :
ਵਯਸਕ ਅਥਵਾ 18 ਸਾਲ ਯਾ 18 ਸਾਲ ਤੋਂ ਵੱਧ ਉਮਰ ਦੇ ਅਰਜੀ ਕਰਤਾ ਲਈ ਲੋੜੀਂਦੇ ਕਾਗਜਾਤ
1. ਪਾਸਪੋਰਟ ਅਰਜੀ http://passport.gov.in/nri/OnlineRegistration.jsp?pocode ਉਪਰ ਆਨਲਾਈਨ ਅਪਲਾਈ ਕਰੋ ਅਤੇ ਇਸ ਅਰਜੀ ਦਾ ਪ੍ਰਿੰਟ ਆਊਟ ਕੱਢ ਲਵੋ | ਇਸ ਤੋਂ ਬਾਅਦ ਪ੍ਰਿੰਟ ਕੀਤੇ ਗਏ ਫਾਰਮ ਤੇ 2 * 2 ਇੰਚ ਦੀਆਂ ਹਲਕੇ ਬੈਕਗਰਾਉਂਡ ਵਾਲਿਆਂ ਫੋਟੂਆਂ ਲਾਈਆਂ ਜਾਣ | ਇਕ ਫੋਟੋ ਫਾਰਮ ਦੇ ਪਹਲੇ ਪੰਨੇ ਤੇ ਫੋਟੋ ਵਾਸਤੇ ਬਣੇ ਕਾਲਮ ਵਿਚ ਲਾਈ ਜਾਵੇ ਅਤੇ ਦੂਜੀ ਫੋਟੋ ਫਾਰਮ ਦੇ ਤੀਜੇ ਪੰਨੇ ਦੇ ਹੇਠਲੇ ਹਿੱਸੇ ਤੇ ਬੱਚੀ ਖਾਲੀ ਜਗਹ ਤੇ ਲਾਈ ਜਾਵੇ | ਫੋਟੋ ਵਿਚ ਅਰਜੀ ਕਰਤਾ ਦਾ ਚੇਹਰਾ ਉਸਦੇ ਦੋਨਾਂ ਕੰਨਾਂ ਨੂੰ ਦਰਸ਼ਾਉਂਦਾ ਹੋਇਆ, ਸਾਮਣੇ ਵਾਲੇ ਪਾਸੇ ਹੋਣਾ ਚਾਹੀਦਾ ਹੈ | ਫੋਟੋ ਵਿਚ ਦੋਨੋ ਅੱਖਾਂ ਖੁਲੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਚੇਹਰੇ ਦੇ ਸਾਮਣੇ ਅਰਜੀ ਕਰਤਾ ਦੇ ਬਾਲ ਨਹੀਂ ਆਉਣੇ ਚਾਹੀਦੇ |ਅਰਜੀ ਕਰਤਾ ਨੂੰ ਐਨਕ ਲੱਗੀ ਹੋਣ ਦੀ ਸੂਰਤ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਐਨਕ ਦਾ ਫਰੇਮ ਪਤਲਾ ਹੋਵੇ ਅਤੇ ਐਨਕ ਦੇ ਸ਼ੀਸ਼ੇ ਉਤੇ ਕਿਸੇ ਤਰਾਹ ਦਾ ਕੋਈ ਪਰਛਾਵਾਂ ਆ ਫਲੈਸ਼ ਲਾਈਟ ਨਾ ਪਈ ਹੋਵੇ | ਫੋਟੋ ਵਿਚ ਚੇਹਰਾ ਬਾਲ, ਚੁੰਨੀ, ਜੇਵਰ ਆਦਿ ਨਾਲ ਢਕਿਆ ਹੋਇਆ ਨਹੀਂ ਚਾਹੀਦਾ | ਸਿਰਫ ਧਾਰਮਿਕ ਪੱਖੋਂ ਲੋੜੀਂਦੇ ਅਰਜੀ ਕਰਤਾ ਨੂੰ ਹੀ ਫੋਟੋ ਵਿਚ ਸਰ ਢੱਕਣ ਦੀ ਇਜਾਜਤ ਹੋਵੇਗੀ , ਉਸ ਹਾਲਤ ਵਿਚ ਵੀ ਇਹ ਲਾਜਮੀ ਹੈ ਕਿ ਅਰਜੀ ਕਰਤਾ ਦੀ ਥੋਡੀ ਤਕ ਉਸ ਦਾ ਚੇਹਰਾ ਸਾਫ ਅਤੇ ਪੂਰਾ ਦਿਖੇ ਅਤੇ ਉਸ ਦੇ ਕੰਨ ਅਤੇ ਮੱਥਾ ਸਾਫ ਨਜ਼ਰ ਆਉਣ |
ਪਾਸਪੋਰਟ ਦੇ ਅਰਜੀ ਫਾਰਮ ਵਿਚ ਸਾਰੇ ਕਾਲਮ ਵੱਡੇ ਅੱਖਰਾਂ ਵਿਚ ਸਾਫ ਤਰੀਕੇ ਨਾਲ ਭਰੇ ਹੋਣੇ ਚਾਹੀਦੇ ਨੇ | ਕੋਈ ਵੀ ਕਾਲਮ ਖਾਲੀ ਨਹੀਂ ਛੱਡਿਆ ਹੋਣਾ ਚਾਹੀਦਾ |
2. ਪਾਸਪੋਰਟ , ਪਰਮੇਸੋ ਦੀ ਸਜੋਰਨੋ ਅਤੇ ਕਾਰਤਾ ਦ ਇੱਧੇਨਤੀਤਾ ਦੀਆ ਸਾਫ ਫੋਟੋਕਾਪੀਆਂ |
ਕਾਰਤਾ ਦ ਇੱਧੇਨਤਿਤਾ ਨਾ ਬਣੇ ਹੋਣ ਦੀ ਸੂਰਤ ਵਿਚ ਹਾਲ ਵਿਚ ਬਣੀ ਓਸਪੀਤੀ (ospiti) ਦੀ ਓਰਿਜੀਨਾਲ ਕਾਪੀ ਅਤੇ ਇਸ ਦੀ ਫੋਟੋ ਕਾਪੀ ਜਿਸਦੇ ਨਾਲ ਇਸ ਦੀ ਇੰਗਲਿਸ਼ ਵਿਚ ਟਰਾਂਸਲੇਟ ਹੋਇ ਕਾਪੀ ਲਾਉਣੀ ਜਰੂਰੀ ਹੈ।
3. ਪਾਸਪੋਰਟ ਦੇ ਗੁਮ ਹੋਣ ਦੀ ਅਰਜੀ ਜਮਾ ਕਰਾਉਣ ਲਈ , ਓਰਿਜਿਨਲ ਪੁਲਿਸ ਰਿਪੋਰਟ ਜਿਸ ਵਿਚ ਪਾਸਪੋਰਟ ਦਾ ਨੰਬਰ ਲਿਖਿਆ ਹੋਣਾ ਜਰੂਰੀ ਹੈ ਅਤੇ ਇਸ ਦੀ ਕਾਪੀ ਇੰਗਲਿਸ਼ ਵਿਚ ਟਰਾਂਸਲੇਟ ਹੋਇ ਹੋਵੇ ਅਤੇ Annexure L ਫਾਰਮ ਅਤੇ ਫੋਟੋ ਲਗੇ ਤਿੰਨ Personal Particular ਫਾਰਮ , ਲੋੜੀਂਦੇ ਹਨ।
4. ਨਿਜੀ ਵੇਰਵੇ ਦੇ ਬਦਲਾਵ ਦੀ ਸੂਰਤ ਵਿਚ ਨਿਜੀ ਵੇਰਵਿਆਂ ਨੂੰ ਪ੍ਰਮਾਣਿਤ ਕਰਦੇ ਸਬੂਤ ਅਤੇ ਇਸ ਦੀ ਫੋਟੋ ਕਾਪੀ।
5. ਅਰਜੀ ਕਰਤਾ ਦੇ ਫੈਮਿਲੀ ਵੀਸਾ ਉਤੇ ਆਏ ਹੋਣ ਦੀ ਸੂਰਤ ਵਿਚ ਹੇਠ ਲਿਖੇ ਡੋਕੂਮੈਂਟ ਲੋੜੀਂਦੇ ਹਨ ,
( i ) ਵੀਜ਼ੇ ਦੀ ਸਾਫ ਫੋਟੋ ਕਾਪੀ
(ii ) ਜਿਸ ਵਿਅਕਤੀ ਦੇ ਅਧਾਰ ਦੇ ਫੈਮਿਲੀ ਵੀਜ਼ਾ ਲੱਗਾ ਹੈ ਉਸ ਦੇ ਪਾਸਪੋਰਟ , ਪਰਮੇਸੋ ਦੀ ਸਜੋਰਨੋ ਅਤੇ ਕਾਰਤਾ ਦ ਇੱਧੇਨਤੀਤਾ ਦੀ ਸਾਫ ਫੋਟੋ ਕਾਪੀਆਂ ਲਾਇਆ ਜਾਣ ਅਤੇ ਉਸ ਵਿਅਕਤੀ ਨਾਲ ਰਿਸ਼ਤਾ ਸਾਬਤ ਕਰਨ ਵਾਲੇ ਪਰੂਫ ਦੀ ਕਾਪੀ ਵੀ ਲਾਈ ਜਾਵੇ।
6. ਪਤੀ / ਪਤਨੀ ਦਾ ਨਾਮ ਚੜਾਉਣ ਲਾਇ ਵਿਆਹ ਦੇ ਸਰਟੀਫਿਕੇਟ ਦੀ ਸਾਫ ਫੋਟੋ ਕਾਪੀ , ( ਜੇਕਰ ਵਿਆਹ ਕਾਮੁਨੇ ਵਿਚ ਹੋਇਆ ਹੈ ਤਾਂ ਓਰਿਜਿਨਲ ਵਿਆਹ ਦਾ ਸਰਟੀਫਿਕੇਟ ਪ੍ਰਫ਼ੁਫ਼ਤੂਰੇ (Prefattura) ਤੋਂ ਅਟੇਸਟ ਹੋਇਆ ਅਤੇ ਇਸ ਦੀ ਅੰਗਰੇਜ਼ੀ ਵਿਚ ਟਰਾਂਸਲੇਸ਼ਨ ਹੋਇ ਕਾਪੀ) ਨਾਲ ਲਾਉਣੀ ਜਰੂਰੀ ਹੈ।
18 ਸਾਲ ਤੋਂ ਘਟ ਉਮਰ ਦੇ ਬੱਚਿਆਂ ਦੀ ਅਰਜੀ ਲਾਇ ਲੋੜੀਂਦੇ ਕਾਗਜਾਤ
1. ਪਾਸਪੋਰਟ ਅਰਜੀ http://passport.gov.in/nri/OnlineRegistration.jsp?pocode ਉਪਰ ਆਨਲਾਈਨ ਅਪਲਾਈ ਕਰੋ ਅਤੇ ਇਸ ਅਰਜੀ ਦਾ ਪ੍ਰਿੰਟ ਆਊਟ ਕੱਢ ਲਵੋ | ਇਸ ਤੋਂ ਬਾਅਦ ਪ੍ਰਿੰਟ ਕੀਤੇ ਗਏ ਫਾਰਮ ਤੇ 2 * 2 ਇੰਚ ਦੀਆਂ ਹਲਕੇ ਬੈਕਗਰਾਉਂਡ ਵਾਲਿਆਂ ਫੋਟੂਆਂ ਲਾਈਆਂ ਜਾਣ | ਇਕ ਫੋਟੋ ਫਾਰਮ ਦੇ ਪਹਲੇ ਪੰਨੇ ਤੇ ਫੋਟੋ ਵਾਸਤੇ ਬਣੇ ਕਾਲਮ ਵਿਚ ਲਾਈ ਜਾਵੇ ਅਤੇ ਦੂਜੀ ਫੋਟੋ ਫਾਰਮ ਦੇ ਤੀਜੇ ਪੰਨੇ ਦੇ ਹੇਠਲੇ ਹਿੱਸੇ ਤੇ ਬੱਚੀ ਖਾਲੀ ਜਗਹ ਤੇ ਲਾਈ ਜਾਵੇ | ਫੋਟੋ ਵਿਚ ਅਰਜੀ ਕਰਤਾ ਦਾ ਚੇਹਰਾ ਉਸਦੇ ਦੋਨਾਂ ਕੰਨਾਂ ਨੂੰ ਦਰਸ਼ਾਉਂਦਾ ਹੋਇਆ, ਸਾਮਣੇ ਵਾਲੇ ਪਾਸੇ ਹੋਣਾ ਚਾਹੀਦਾ ਹੈ | ਫੋਟੋ ਵਿਚ ਦੋਨੋ ਅੱਖਾਂ ਖੁਲੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਚੇਹਰੇ ਦੇ ਸਾਮਣੇ ਅਰਜੀ ਕਰਤਾ ਦੇ ਬਾਲ ਨਹੀਂ ਆਉਣੇ ਚਾਹੀਦੇ |ਅਰਜੀ ਕਰਤਾ ਨੂੰ ਐਨਕ ਲੱਗੀ ਹੋਣ ਦੀ ਸੂਰਤ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਐਨਕ ਦਾ ਫਰੇਮ ਪਤਲਾ ਹੋਵੇ ਅਤੇ ਐਨਕ ਦੇ ਸ਼ੀਸ਼ੇ ਉਤੇ ਕਿਸੇ ਤਰਾਹ ਦਾ ਕੋਈ ਪਰਛਾਵਾਂ ਆ ਫਲੈਸ਼ ਲਾਈਟ ਨਾ ਪਈ ਹੋਵੇ | ਫੋਟੋ ਵਿਚ ਚੇਹਰਾ ਬਾਲ, ਚੁੰਨੀ, ਜੇਵਰ ਆਦਿ ਨਾਲ ਢਕਿਆ ਹੋਇਆ ਨਹੀਂ ਚਾਹੀਦਾ | ਸਿਰਫ ਧਾਰਮਿਕ ਪੱਖੋਂ ਲੋੜੀਂਦੇ ਅਰਜੀ ਕਰਤਾ ਨੂੰ ਹੀ ਫੋਟੋ ਵਿਚ ਸਰ ਢੱਕਣ ਦੀ ਇਜਾਜਤ ਹੋਵੇਗੀ , ਉਸ ਹਾਲਤ ਵਿਚ ਵੀ ਇਹ ਲਾਜਮੀ ਹੈ ਕਿ ਅਰਜੀ ਕਰਤਾ ਦੀ ਥੋਡੀ ਤਕ ਉਸ ਦਾ ਚੇਹਰਾ ਸਾਫ ਅਤੇ ਪੂਰਾ ਦਿਖੇ ਅਤੇ ਉਸ ਦੇ ਕੰਨ ਅਤੇ ਮੱਥਾ ਸਾਫ ਨਜ਼ਰ ਆਉਣ |
ਪਾਸਪੋਰਟ ਦੇ ਅਰਜੀ ਫਾਰਮ ਵਿਚ ਸਾਰੇ ਕਾਲਮ ਵੱਡੇ ਅੱਖਰਾਂ ਵਿਚ ਸਾਫ ਤਰੀਕੇ ਨਾਲ ਭਰੇ ਹੋਣੇ ਚਾਹੀਦੇ ਨੇ | ਕੋਈ ਵੀ ਕਾਲਮ ਖਾਲੀ ਨਹੀਂ ਛੱਡਿਆ ਹੋਣਾ ਚਾਹੀਦਾ |
2. ਪਾਸਪੋਰਟ , ਪਰਮੇਸੋ ਦੀ ਸਜੋਰਨੋ ਅਤੇ ਕਾਰਤਾ ਦ ਇੱਧੇਨਤੀਤਾ ਦੀਆ ਸਾਫ ਫੋਟੋਕਾਪੀਆਂ |
ਕਾਰਤਾ ਦ ਇੱਧੇਨਤਿਤਾ ਨਾ ਬਣੇ ਹੋਣ ਦੀ ਸੂਰਤ ਵਿਚ ਹਾਲ ਵਿਚ ਬਣੀ ਓਸਪੀਤੀ (ospiti) ਦੀ ਓਰਿਜੀਨਾਲ ਕਾਪੀ ਅਤੇ ਇਸ ਦੀ ਫੋਟੋ ਕਾਪੀ ਜਿਸਦੇ ਨਾਲ ਇਸ ਦੀ ਇੰਗਲਿਸ਼ ਵਿਚ ਟਰਾਂਸਲੇਟ ਹੋਇ ਕਾਪੀ ਲਾਉਣੀ ਜਰੂਰੀ ਹੈ।
3. ਪਾਸਪੋਰਟ ਦੇ ਗੁਮ ਹੋਣ ਦੀ ਅਰਜੀ ਜਮਾ ਕਰਾਉਣ ਲਈ , ਓਰਿਜਿਨਲ ਪੁਲਿਸ ਰਿਪੋਰਟ ਜਿਸ ਵਿਚ ਪਾਸਪੋਰਟ ਦਾ ਨੰਬਰ ਲਿਖਿਆ ਹੋਣਾ ਜਰੂਰੀ ਹੈ ਅਤੇ ਇਸ ਦੀ ਕਾਪੀ ਇੰਗਲਿਸ਼ ਵਿਚ ਟਰਾਂਸਲੇਟ ਹੋਇ ਹੋਵੇ ਅਤੇ Annexure L ਫਾਰਮ ਅਤੇ ਫੋਟੋ ਲਗੇ ਤਿੰਨ Personal Particular ਫਾਰਮ , ਲੋੜੀਂਦੇ ਹਨ।
4. ਨਿਜੀ ਵੇਰਵੇ ਦੇ ਬਦਲਾਵ ਦੀ ਸੂਰਤ ਵਿਚ ਨਿਜੀ ਵੇਰਵਿਆਂ ਨੂੰ ਪ੍ਰਮਾਣਿਤ ਕਰਦੇ ਸਬੂਤ ਅਤੇ ਇਸ ਦੀ ਫੋਟੋ ਕਾਪੀ।
5. ਅਰਜੀ ਕਰਤਾ ਦੇ ਫੈਮਿਲੀ ਵੀਸਾ ਉਤੇ ਆਏ ਹੋਣ ਦੀ ਸੂਰਤ ਵਿਚ ਹੇਠ ਲਿਖੇ ਡੋਕੂਮੈਂਟ ਲੋੜੀਂਦੇ ਹਨ ,
( i ) ਵੀਜ਼ੇ ਦੀ ਸਾਫ ਫੋਟੋ ਕਾਪੀ
(ii ) ਜਿਸ ਵਿਅਕਤੀ ਦੇ ਅਧਾਰ ਦੇ ਫੈਮਿਲੀ ਵੀਜ਼ਾ ਲੱਗਾ ਹੈ ਉਸ ਦੇ ਪਾਸਪੋਰਟ , ਪਰਮੇਸੋ ਦੀ ਸਜੋਰਨੋ ਅਤੇ ਕਾਰਤਾ ਦ ਇੱਧੇਨਤੀਤਾ ਦੀ ਸਾਫ ਫੋਟੋ ਕਾਪੀਆਂ ਲਾਇਆ ਜਾਣ ਅਤੇ ਉਸ ਵਿਅਕਤੀ ਨਾਲ ਰਿਸ਼ਤਾ ਸਾਬਤ ਕਰਨ ਵਾਲੇ ਪਰੂਫ ਦੀ ਕਾਪੀ ਵੀ ਲਾਈ ਜਾਵੇ।
6. ਮਾਤਾ ਪਿਤਾ ਦੋਨਾਂ ਦੇ ਪਾਸਪੋਰਟ , ਪਰਮੇਸੋ ਦੀ ਸਜੋਰਨੋ ਅਤੇ ਕਾਰਤਾ ਦ ਇੱਧੇਨਤੀਤਾ ਦੀਆ ਸਾਫ ਫੋਟੋ ਕਾਪੀਆਂ |
7. ਅਰਜੀ ਫਾਰਮ ਦੇ ਤੀਜੇ ਪੰਨੇ ਤੇ ਬਣੇ ਹਸਤਾਖ਼ਰ ਕਰਨ ਦੀ ਜਗਾਹ ਉਪਰ ਮਾਤਾ ਪਿਤਾ ਦੋਨਾਂ ਦੇ ਹੀ ਉਹਨਾਂ ਪਾਸਪੋਰਟ ਨਾਲ ਮਿਲਦੇ ਹਸਤਾਖ਼ਰ ਕੀਤੇ ਹੋਏ ਹੋਣੇ ਜਰੂਰੀ ਹਨ।
ਨਵ ਜਨਮੇ ਬੱਚਿਆਂ ਦੀ ਅਰਜੀ ਲਾਇ ਲੋੜੀਂਦੇ ਕਾਗਜਾਤ
1. ਪਾਸਪੋਰਟ ਅਰਜੀ http://passport.gov.in/nri/OnlineRegistration.jsp?pocode ਉਪਰ ਆਨਲਾਈਨ ਅਪਲਾਈ ਕਰੋ ਅਤੇ ਇਸ ਅਰਜੀ ਦਾ ਪ੍ਰਿੰਟ ਆਊਟ ਕੱਢ ਲਵੋ | ਇਸ ਤੋਂ ਬਾਅਦ ਪ੍ਰਿੰਟ ਕੀਤੇ ਗਏ ਫਾਰਮ ਤੇ 2 * 2 ਇੰਚ ਦੀਆਂ ਹਲਕੇ ਬੈਕਗਰਾਉਂਡ ਵਾਲਿਆਂ ਫੋਟੂਆਂ ਲਾਈਆਂ ਜਾਣ | ਇਕ ਫੋਟੋ ਫਾਰਮ ਦੇ ਪਹਲੇ ਪੰਨੇ ਤੇ ਫੋਟੋ ਵਾਸਤੇ ਬਣੇ ਕਾਲਮ ਵਿਚ ਲਾਈ ਜਾਵੇ ਅਤੇ ਦੂਜੀ ਫੋਟੋ ਫਾਰਮ ਦੇ ਤੀਜੇ ਪੰਨੇ ਦੇ ਹੇਠਲੇ ਹਿੱਸੇ ਤੇ ਬੱਚੀ ਖਾਲੀ ਜਗਹ ਤੇ ਲਾਈ ਜਾਵੇ | ਫੋਟੋ ਵਿਚ ਅਰਜੀ ਕਰਤਾ ਦਾ ਚੇਹਰਾ ਉਸਦੇ ਦੋਨਾਂ ਕੰਨਾਂ ਨੂੰ ਦਰਸ਼ਾਉਂਦਾ ਹੋਇਆ, ਸਾਮਣੇ ਵਾਲੇ ਪਾਸੇ ਹੋਣਾ ਚਾਹੀਦਾ ਹੈ | ਫੋਟੋ ਵਿਚ ਦੋਨੋ ਅੱਖਾਂ ਖੁਲੀਆਂ ਹੋਣੀਆਂ ਚਾਹੀਦੀਆਂ ਨੇ ਅਤੇ ਚੇਹਰੇ ਦੇ ਸਾਮਣੇ ਅਰਜੀ ਕਰਤਾ ਦੇ ਬਾਲ ਨਹੀਂ ਆਉਣੇ ਚਾਹੀਦੇ |ਅਰਜੀ ਕਰਤਾ ਨੂੰ ਐਨਕ ਲੱਗੀ ਹੋਣ ਦੀ ਸੂਰਤ ਵਿਚ ਇਸ ਗੱਲ ਦਾ ਧਿਆਨ ਰੱਖਿਆ ਜਾਣਾ ਚਾਹੀਦਾ ਹੈ ਕਿ ਐਨਕ ਦਾ ਫਰੇਮ ਪਤਲਾ ਹੋਵੇ ਅਤੇ ਐਨਕ ਦੇ ਸ਼ੀਸ਼ੇ ਉਤੇ ਕਿਸੇ ਤਰਾਹ ਦਾ ਕੋਈ ਪਰਛਾਵਾਂ ਆ ਫਲੈਸ਼ ਲਾਈਟ ਨਾ ਪਈ ਹੋਵੇ | ਫੋਟੋ ਵਿਚ ਚੇਹਰਾ ਬਾਲ, ਚੁੰਨੀ, ਜੇਵਰ ਆਦਿ ਨਾਲ ਢਕਿਆ ਹੋਇਆ ਨਹੀਂ ਚਾਹੀਦਾ | ਸਿਰਫ ਧਾਰਮਿਕ ਪੱਖੋਂ ਲੋੜੀਂਦੇ ਅਰਜੀ ਕਰਤਾ ਨੂੰ ਹੀ ਫੋਟੋ ਵਿਚ ਸਰ ਢੱਕਣ ਦੀ ਇਜਾਜਤ ਹੋਵੇਗੀ , ਉਸ ਹਾਲਤ ਵਿਚ ਵੀ ਇਹ ਲਾਜਮੀ ਹੈ ਕਿ ਅਰਜੀ ਕਰਤਾ ਦੀ ਥੋਡੀ ਤਕ ਉਸ ਦਾ ਚੇਹਰਾ ਸਾਫ ਅਤੇ ਪੂਰਾ ਦਿਖੇ ਅਤੇ ਉਸ ਦੇ ਕੰਨ ਅਤੇ ਮੱਥਾ ਸਾਫ ਨਜ਼ਰ ਆਉਣ |
ਪਾਸਪੋਰਟ ਦੇ ਅਰਜੀ ਫਾਰਮ ਵਿਚ ਸਾਰੇ ਕਾਲਮ ਵੱਡੇ ਅੱਖਰਾਂ ਵਿਚ ਸਾਫ ਤਰੀਕੇ ਨਾਲ ਭਰੇ ਹੋਣੇ ਚਾਹੀਦੇ ਨੇ | ਕੋਈ ਵੀ ਕਾਲਮ ਖਾਲੀ ਨਹੀਂ ਛੱਡਿਆ ਹੋਣਾ ਚਾਹੀਦਾ |
ਅਰਜੀ ਵਿਚ ਹਸਤਾਖ਼ਰ ਕਰਨ ਲਇ ਬਣੇ ਸਥਾਨਾਂ ਤੇ ਬੱਚੇ ਦੇ ਅੰਗੂਠੇ ਦੇ ਨਿਸ਼ਾਨ ਲਾਏ ਜਾਣ ( ਲੜਕੇ ਦੇ ਖੱਬੇ ਹੱਥ ਦੇ ਅੰਗੂਠੇ ਦੇ ਨਿਸ਼ਾਨ ਅਤੇ ਲੜਕੀ ਦੇ ਸੱਜੇ ਹੱਥ ਦੇ ਅੰਗੂਠੇ ਦੇ ਨਿਸ਼ਾਨ) |
ਅਰਜੀ ਫਾਰਮ ਦੇ ਦੂਜੇ ਪੰਨੇ ( Under Sl. No . 26. DECLARATION ) ਅਤੇ ਤੀਜੇ ਪੰਨੇ ਤੇ ਬਣੇ ਹਸਤਾਖ਼ਰ ਕਰਨ ਦੀ ਜਗਾਹ ਉਪਰ ਮਾਤਾ ਪਿਤਾ ਦੋਨਾਂ ਦੇ ਹੀ ਉਹਨਾਂ ਦੇ ਪਾਸਪੋਰਟ ਨਾਲ ਮਿਲਦੇ ਹਸਤਾਖ਼ਰ ਹੋਏ ਹੋਣੇ ਜਰੂਰੀ ਹਨ।
2. ਬੱਚੇ ਦੇ ਜਨਮ ਦੇ ਇਕ ਸਾਲ ਦੇ ਅੰਦਰ ਔਨ ਲਾਈਨ ਜਨਮ ਦਾ ਰਜਿਸਟ੍ਰੇਸ਼ਨ ਕਰਨਾ ਜਰੂਰੀ ਹੈ। ਔਨ ਲਾਈਨ ਜਨਮ ਰਜਿਸਟ੍ਰੇਸ਼ਨ ਦੇ ਫਾਰਮ ਦੇ ਦੂਜੇ ਪੰਨੇ ਤੇ ਬਣੇ ਹਸਤਾਖ਼ਰ ਕਰਨ ਦੀ ਜਗਾਹ ਉਪਰ ਮਾਤਾ ਪਿਤਾ ਦੋਨਾਂ ਦੇ ਹੀ ਉਹਨਾਂ ਪਾਸਪੋਰਟ ਨਾਲ ਮਿਲਦੇ ਹਸਤਾਖ਼ਰ ਕੀਤੇ ਹੋਏ ਹੋਣੇ ਜਰੂਰੀ ਹਨ।
(ਬੱਚੇ ਦਾ ਜਨਮ ਰਜਿਸਟ੍ਰੇਸ਼ਨ http://indiancitizenshiponline.nic.in/ic_form_public.aspx ਤੇ ਔਨ ਲਾਈਨ ਰਜਿਸਟਰ ਕੀਤਾ ਜਾ ਸਕਦਾ ਹੈ)
ਅਰਜੀ ਤੇ ਬੱਚੇ ਦੀ ਫੋਟੋ ਅਤੇ ਉਸ ਦਾ ਜਨਮ ਸਰਟੀਫਿਕੇਟ ਅਤੇ ਮਾਤਾ ਪਿਤਾ ਦੋਨਾਂ ਦੇ ਹਸਤਾਖ਼ਰ, ਪਾਸਪੋਰਟ ਦੀ ਕਾਪੀ ਅਤੇ ਵਿਆਹ ਦਾ ਸਰਟੀਫਿਕੇਟ ਅਪਲੋਡ ਕੀਤੇ ਜਾਣੇ ਜਰੂਰੀ ਹਨ। ਇਸ ਉਪਰੰਤ ਅਰਜੀ ਦੀ ਪੂਰੀ ਕਾਪੀ ਦਾ ਪ੍ਰਿੰਟ ਕੀਤਾ ਜਾਵੇ ਅਤੇ ਫਾਰਮ ਦੇ ਦੂਜੇ ਪੰਨੇ ਤੇ ਬਣੇ ਹਸਤਾਖ਼ਰ ਕਰਨ ਦੀ ਜਗਾਹ ਉਪਰ ਮਾਤਾ ਪਿਤਾ ਦੋਨਾਂ ਦੇ ਹੀ ਉਹਨਾਂ ਪਾਸਪੋਰਟ ਨਾਲ ਮਿਲਦੇ ਹਸਤਾਖ਼ਰ ਕੀਤੇ ਹੋਏ ਹੋਣੇ ਜਰੂਰੀ ਹਨ।
3. ਕਾਮੁਨੇ ਵਲੋਂ ਜਾਰੀ ਕੀਤਾ ਓਰਿਜਿਨਲ ਜਨਮ ਦਾ ਸਰਟੀਫਿਕੇਟ ਅਤੇ ਇਸ ਦੀ ਅੰਗਰੇਜ਼ੀ ਵਿਚ ਟਰਾਂਸਲੇਟ ਕੀਤੀ ਕਾਪੀ।
4. ਮਾਤਾ ਪਿਤਾ ਦੋਨਾਂ ਦੇ ਪਾਸਪੋਰਟ ਦੀਆ ਸਾਫ ਫੋਟੋ ਕਾਪੀਆਂ |
5. ਮਾਤਾ ਪਿਤਾ ਦੋਨਾਂ ਦੇ ਅਤੇ ਬੱਚੇ ਦੀ ਪਰਮੇਸੋ ਦੀ ਸਜੋਰਨੋ ਦੀਆ ਸਾਫ ਫੋਟੋ ਕਾਪੀਆਂ |
6. ਮਾਤਾ ਪਿਤਾ ਦੋਨਾਂ ਦੇ ਕਾਰਤਾ ਦ ਇੱਧੇਨਤੀਤਾ ਅਤੇ ਬੱਚੇ ਦੇ ਕਾਰਤਾ ਦ ਇੱਧੇਨਤੀਤਾ (ਜੇਕਰ ਬਣਿਆ ਹੋਵੇ ) ਦੀਆ ਸਾਫ ਫੋਟੋ ਕਾਪੀਆਂ ।
ਜੇਕਰ ਮਾਤਾ ਜਾ ਪਿਤਾ ਦਾ ਕਾਰਤਾ ਦ ਇੱਧੇਨਤੀਤਾ ਨਹੀਂ ਬਣਿਆ ਤਾਂ ਰਿਹਾਇਸ਼ ਦੇ ਪਰੂਫ ਲਈ ਬਿਜਲੀ / ਪਾਣੀ / ਗੈਸ ਦੇ ਬਿੱਲ ਜਾ ਓਸਪੀਤੀ ਦੀ ਕਾਪੀ (ਜਿਸ ਦੀ ਅੰਗਰੇਜ਼ੀ ਵਿਚ ਟਰਾਂਸਲੇਸ਼ਨ ਹੋਇ ਹੋਵੇ)
7. ਜੇਕਰ ਮਾਤਾ ਜਾ ਪਿਤਾ ਦਾ ਨਾਮ ਇਕ ਦੂਜੇ ਦੇ ਪਾਸਪੋਰਟ ਤੇ ਨਹੀਂ ਚੜਿਆ ਹੋਵੇ ਤਾ ਵਿਆਹ ਦੇ ਸਰਟੀਫਿਕੇਟ ਦੀ ਕਾਪੀ।
ਕੈੰਪ ਵਿਚ ਦਾਖ਼ਲ ਹੋਣ ਦੀ ਮੰਜੂਰੀ ਸਿਰਫ ਅਰਜੀ ਕਰਤਾ ਨੂੰ ਹੀ ਦਿੱਤੀ ਜਾਵੇਗੀ ਨਾ ਕੀ ਨਾਲ ਆਏ ਵਿਅਕਤੀ ਨੂੰ।